ਦਿੱਲੀ ਵਿੱਚ ਦੀਵਾਰ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਨਵੀਂ ਦਿੱਲੀ, 3 ਜੁਲਾਈ : ਦਿੱਲੀ ਵਿੱਚ ਇੱਕ ਮਿਲ ਦੀ ਦੀਵਾਰ ਡਿੱਗ ਜਾਣ ਨਾਲ ਅੱਜ ਤੜਕੇ 12 ਸਾਲ ਦੇ ਇੱਕ ਲੜਕੇ ਸਮੇਤ ਤਿੰਨ ਲੋਕਾਂ ਦੀ ਮੌਤ ਹੋਗਈ ਹੈ। ਪੁਲੀਸ ਨੇ ਦੱਸਿਆ ਕਿ ਉ¤ਤਰ ਪੱਛਮੀ ਦਿੱਲੀ ਦੇ ਨਰੇਲਾ ਇਲਾਕੇ ਵਿੱਚ ਦੇਰ ਰਾਤ ਇੱਕ ਵਜੇ ਦਾਲ ਮਿਲ ਦੀ ਦੀਵਾਰ ਢਹਿ ਗਈ ਅਤੇ ਨਾਲ ਦੇ ਘਰ ਤੇ ਗਿਰ ਗਈ। ਘਰ ਦੀ ਦੀਵਾਰ ਜਮੀਂਦੋਜ ਹੋਣ ਨਾਲ ਅੰਦਰ ਸੌ ਰਹੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿਲ ਕਥਿਤ ਤੌਰ ਤੇ ਨਜਾਇਜ ਤੌਰ ਤੇ ਚਲਾਈ ਜਾ ਰਹੀ ਸੀ। ਮਿਲ ਦਾ ਮਾਲਕ ਘਟਨਾ ਤੋਂ ਬਾਅਦ ਤੋਂ ਫਰਾਰ ਹੈ।
ਰੇਲ ਕਿਰਾਏ ਅਤੇ ਮਾਲ ਭਾੜੇ ਵਿੱਚ ਕੋਈ ਵਾਧਾ ਨਹੀਂ ਨਵੀਂ ਦਿੱਲੀ, 3 ਜੁਲਾਈ :ਯਾਤਰੀ ਕਿਰਾਏ ਅਤੇ ਮਾਲ ਭਾੜੇ ਵਿੱਚ ਕੋਈ ਵਾਧਾ ਨਾ ਕਰਕੇ ਆਮ ਆਦਮੀ ਤੇ ਵਿਸ਼ੇਸ਼ ‘ਫੋਕਸ’ ਕਰਦਿਆਂ ਰੇਲ ਮੰਤਰੀ ਮਮਤਾ ਬੈਨਰਜੀ ਨੇ ਅੱਜ ਮਹਿਲਾਵਾਂ, ਪੱਤਰਕਾਰਾਂ, ਵਿਦਿਆਰਥੀਆਂ ਅਤੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਦੇਣ ਵਾਲਾ ਰੇਲ ਬਜਟ ਪੇਸ਼ ਕੀਤਾ। ਲੋਕਸਭਾ ਵਿੱਚ 2009-10 ਦਾ ਰੇਲ ਬਜਟ ਪੇਸ਼ ਕਰਦਿਆਂ ਮਮਤਾ ਨੇ ਕਿਹਾ ਕਿ ਮੈਂ ਗੱਡੀਆਂ ਦੇ ਕਿਸੇ ਵੀ ਦਰਜੇ ਜਾਂ ਸ਼੍ਰੇਣੀ ਦੇ ਯਾਤਰੀ ਕਿਰਾਏ ਵਿੱਚ ਵਾਧੇ ਦੀ ਤਜਵੀਜ ਨਹੀਂ ਕਰਦੀ ਹਾਂ। ਇਸੇ ਤਰ੍ਹਾਂ ਮੈਂ ਮਾਲ ਭਾੜਿਆਂ ਵਿੱਚ ਵੀ ਕੋਈ ਵਾਧਾ ਨਹੀਂ ਕਰਨਾ ਚਾਹੁੰਦੀ।
Read More..
|